ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਬੰਦਰਗਾਹ — ਪ੍ਰਿੰਸ ਰੂਪਰਟ ਪੋਰਟ — ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੇ ਟੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਸਮਰਥਾ ਵਧਾਉਣ ਦੇ ਵਿਕਲਪਾਂ ਦੀ ਜਾਂਚ ਕੀਤੀ ਜਾ ਸਕੇ।
ਪ੍ਰਿੰਸ ਰੂਪਰਟ ਪੋਰਟ ‘ਤੇ ਟਰੱਕ ਚਾਲਕਾਂ ਅਤੇ ਹੋਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੇ ਪੋਰਟ ਅਥਾਰਟੀ ਦੀ ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੇ ਟੈਸਟ ਕਰਨ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਨੌਕਰੀਆਂ ਦੇ ਖਾਤਮੇ ਅਤੇ ਸੁਰੱਖਿਆ ਸੰਬੰਧੀ ਸਮੱਸਿਆਵਾਂ ਵੱਲ ਲੈ ਕੇ ਜਾ ਸਕਦੀ ਹੈ।
ਕ੍ਰਿਸਟੋਫਰ ਮੋਨੇਟ, ਜੋ ਕਿ ਟੀਮਸਟਰ ਕੈਨੇਡਾ ਦੇ ਪਬਲਿਕ ਅਫੇਅਰਜ਼ ਡਾਇਰੈਕਟਰ ਹਨ, ਨੇ ਕਿਹਾ ਕਿ “ਸਾਨੂੰ ਇਸ ‘ਗੱਲ ਤੇ ਗੁੱਸਾ ਆਇਆ ਅਤੇ ਅਸੀਂ ਇਸਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਸਾਫ਼ ਹੈ ਕਿ ਅਸੀਂ ਇਸ ਟੈਸਟਿੰਗ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਾਂ।”
ਯੂਨੀਅਨਾਂ ਦੀ ਚਿੰਤਾ ਇਹ ਹੈ ਕਿ ਆਟੋਮੇਸ਼ਨ ਨਾਲ ਨਾ ਸਿਰਫ ਨੌਕਰੀਆਂ ਖਤਮ ਹੋਣਗੀਆਂ, ਬਲਕਿ ਟਰੱਕ ਅਤੇ ਕਾਰਜਸਥਲ ਸੁਰੱਖਿਆ ਵੀ ਖਤਰੇ ਵਿੱਚ ਪੈ ਸਕਦੀ ਹੈ, ਖਾਸ ਕਰਕੇ ਇਸ ਤਰ੍ਹਾਂ ਦੇ ਗੁੰਝਲਦਾਰ ਲੋਜਿਸਟਿਕ ਸਿਸਟਮ ਵਿੱਚ ਜਿੱਥੇ ਮਸ਼ੀਨਾਂ ਅਤੇ ਮਨੁੱਖ ਇਕੱਠੇ ਕੰਮ ਕਰਦੇ ਹਨ।
ਇਕ ਪ੍ਰੈਜ਼ੇਨਟੇਸ਼ਨ ਅਨੁਸਾਰ, 2026 ਤੱਕ ਪੋਰਟ ‘ਤੇ ਡਰਾਈਵਰਾਂ ਦੀ ਘਾਟ ਆ ਸਕਦੀ ਹੈ। ਇਸੇ ਸਮੇਂ ਦੌਰਾਨ, ਦੋ ਪ੍ਰੋਜੈਕਟਾਂ ਵਿਚ ਵਿਸਥਾਰ ਦਾ ਕੰਮ ਪੂਰੇ ਹੋਣ ਨਾਲ ਮਾਲ ਦੀ ਆਵਾਜਾਈ ਵਿੱਚ ਵੱਡਾ ਵਾਧਾ ਹੋਣ ਦੀ ਉਮੀਦ ਹੈ — ਇੱਕ ਪ੍ਰੋਜੈਕਟ 2026 ਵਿੱਚ ਅਤੇ ਦੂਜਾ 2027 ਵਿੱਚ ਮੁਕੰਮਲ ਹੋਵੇਗਾ।
ਪ੍ਰੈਜ਼ੇਨਟੇਸ਼ਨ ਵਿੱਚ ਕਿਹਾ ਗਿਆ ਹੈ ਕਿ “2023 ਤੋਂ 2035 ਤੱਕ ਕੰਟੇਨਰ ਟ੍ਰਾਂਸਲੋਡ ਮਾਤਰਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ,”
ਪ੍ਰਿੰਸ ਰੂਪਰਟ ਵਿੱਚ ਸਥਿਤ ਦੀ.ਪੀ. ਵਰਲਡ ਕੰਟੇਨਰ ਟਰਮਿਨਲ, ਜੋ ਕਿ ਏਸ਼ੀਆ ਦੇ ਸਭ ਤੋਂ ਨੇੜਲੇ ਉੱਤਰੀ ਅਮਰੀਕੀ ਬੰਦਰਗਾਹਾਂ ‘ਚੋਂ ਇੱਕ ਹੈ, ‘ਤੇ ਹਰ ਰੋਜ਼ ਆਉਣ-ਜਾਣ ਵਾਲੇ ਟਰੱਕਾਂ ਦੀ ਗਿਣਤੀ ਅੱਜ ਦੇ 176 ਦੇ ਅੰਕੜੇ ਤੋਂ ਵੱਧ ਕੇ 2030 ਤੱਕ 1,322 ਹੋਣ ਦੀ ਉਮੀਦ ਹੈ।
ਪੋਰਟ ਅਥਾਰਟੀ ਨੇ ਪਿਛਲੇ ਸਾਲ ਲਗਭਗ 1,000 ਕਿਲੋਮੀਟਰ ਦੀ ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੀ ਟੈਸਟਿੰਗ ਕੀਤੀ ਸੀ ਅਤੇ ਕਿਹਾ ਹੈ ਕਿ ਹੋਰ ਟੈਸਟ ਜੂਨ ਅਤੇ ਜੁਲਾਈ ਵਿੱਚ ਕੀਤੇ ਜਾਣਗੇ। ਇਹ ਟੈਸਟਿੰਗ ਲਗਭਗ ਦੋ ਸਾਲ ਬਾਅਦ ਕੀਤੀ ਜਾ ਰਹੀ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਤਟ ‘ਤੇ ਸਥਿਤ 30 ਤੋਂ ਵੱਧ ਬੰਦਰਗਾਹਾਂ ‘ਤੇ ਲਗਭਗ 7,400 ਯੂਨੀਅਨ ਕਰਮਚਾਰੀਆਂ ਨੇ ਆਟੋਮੇਸ਼ਨ ਨੂੰ ਲੈ ਕੇ ਚਿੰਤਾਵਾਂ ਦੇ ਚਲਦੇ ਹੜਤਾਲ ਕੀਤੀ ਸੀ, ਜਿਸ ਨਾਲ ਅਰਬਾਂ ਡਾਲਰ ਦੀ ਵਪਾਰਕ ਗਤੀਵਿਧੀ ਰੁਕ ਗਈ ਸੀ।
ਫਿਲਹਾਲ, ਪੋਰਟ ਅਥਾਰਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਫਿਲਹਾਲ ਆਟੋਮੈਟਿਕ ਚੱਲਣ ਵਾਲੇ ਟਰੱਕਾਂ ਨੂੰ ਆਪਰੇਸ਼ਨ ਵਿੱਚ ਸ਼ਾਮਲ ਕਰਨ ਦੀ ਕੋਈ ਯੋਜਨਾ ਨਹੀਂ ਹੈ।
Recent Comments