Select Page

ਗਲੋਬਲ ਨਿਊਜ਼ ਦਾ ਇਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 23 ਮਾਰਚ ਨੂੰ 45ਵੀਆਂ ਫੈਡਰਲ ਚੋਣਾਂ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਪਹਿਲਾਂ, ਲਿਬਰਲ ਸੰਸਦ ਮੈਂਬਰਾਂ ਨੇ ਚੋਣ ਤੋਂ ਪਹਿਲਾਂ ਖਰਚੇ ਦੀ ਇੱਕ ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਵਿੱਚ ਦੇਸ਼ ਭਰ ਵਿੱਚ 411 ਵੱਖ-ਵੱਖ ਪ੍ਰੋਜੈਕਟਸ ਲਈ 3.86 ਬਿਲੀਅਨ ਡਾਲਰ ਦੀ ਫੰਡਿੰਗ ਵਚਨਬੱਧਤਾਵਾਂ ਦਾ ਐਲਾਨ ਕੀਤਾ ਗਿਆ।

ਉਸ ਆਖਰੀ ਹਫ਼ਤੇ 38 ਵੱਖ-ਵੱਖ ਲਿਬਰਲ ਸੰਸਦ ਮੈਂਬਰਾਂ ਦੁਆਰਾ ਉਨ੍ਹਾਂ ਫੰਡਿੰਗ ਵਚਨਬੱਧਤਾਵਾਂ ਬਾਰੇ ਘੋਸ਼ਣਾਵਾਂ ਕੀਤੀਆਂ ਗਈਆਂ, ਜਿਨ੍ਹਾਂ ਨੇ ਦੇਸ਼ ਭਰ ਵਿਚ ਯੈਲੋਨਾਈਫ ਤੋਂ ਸੇਂਟ ਜੌਹਨ ਤੱਕ 37 ਵੱਖ-ਵੱਖ ਭਾਈਚਾਰਿਆਂ ਵਿੱਚ ਚੈੱਕ ਵੰਡੇ।

ਚੋਣਾਂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, 26 ਵੱਖ-ਵੱਖ ਸੰਸਦ ਮੈਂਬਰ ਦੇਸ਼ ਭਰ ਵਿੱਚ 116 ਵੱਖ-ਵੱਖ ਪ੍ਰੋਜੈਕਟਸ ਦਾ ਸਮਰਥਨ ਕਰਨ ਲਈ 1.8 ਬਿਲੀਅਨ ਡਾਲਰ ਦੇ ਚੈੱਕ ਸੌਂਪਣ ਵਿੱਚ ਰੁੱਝੇ ਹੋਏ ਸਨ।

ਗਲੋਬਲ ਨਿਊਜ਼ ਦਾ ਕਹਿਣਾ ਹੈ ਕਿ ਇਹ ਪਿਛਲੇ ਚਾਰ ਸੰਸਦਕਾਲਾਂ ਵਿੱਚੋਂ ਹਰੇਕ ਲਈ ਇਕੋ ਪੈਟਰਨ ਰਿਹਾ ਹੈ, ਜਿਸ ਦੌਰਾਨ ਅਦਾਰੇ ਨੇ ਇੱਕ ਕੰਜ਼ਰਵੇਟਿਵ ਸਰਕਾਰ ਅਤੇ ਤਿੰਨ ਲਿਬਰਲ ਸਰਕਾਰਾਂ ਦੁਆਰਾ ਕੀਤੇ ਗਏ ਹਰੇਕ ਖਰਚ ਵਚਨਬੱਧਤਾ ਦਾ ਡੇਟਾਬੇਸ ਬਣਾਈ ਰੱਖਿਆ ਹੈ। 2011 ਤੋਂ 2025 ਤੱਕ ਫੈਡਰਲ ਫੰਡ ਪ੍ਰਾਪਤ ਕਰਨ ਵਾਲੇ 67,000 ਤੋਂ ਵੱਧ ਪ੍ਰੋਜੈਕਟਾਂ ਦੀ ਜਾਣਕਾਰੀ ਸਰਕਾਰੀ ਵਿਭਾਗਾਂ ਦੁਆਰਾ ਜਾਰੀ ਪ੍ਰੈਸ ਰਿਲੀਜ਼ਾਂ ਤੋਂ ਲਈ ਜਾਂਦੀ ਹੈ ਜਦੋਂ ਵੀ ਕੋਈ ਸਰਕਾਰੀ ਸੰਸਦ ਮੈਂਬਰ ਫੈਡਰਲ ਗ੍ਰਾਂਟ ਜਾਂ ਯੋਗਦਾਨ ਦਾ ਐਲਾਨ ਕਰਦਾ ਹੈ।

2021 ਦੀਆਂ ਚੋਣਾਂ ਤੋਂ ਪਹਿਲਾਂ ਦੇ ਆਖਰੀ ਹਫ਼ਤੇ, ਜਿਸਨੇ ਇੱਕ ਲਿਬਰਲ ਘੱਟ ਗਿਣਤੀ ਸਰਕਾਰ ਦਿਤੀ ਸੀ, ਉਸ ਵੇਲੇ ਲਿਬਰਲ ਸੰਸਦ ਮੈਂਬਰਾਂ ਨੇ 495 ਪ੍ਰੋਜੈਕਟਾਂ ਲਈ 30.3 ਬਿਲੀਅਨ ਡਾਲਰ ਖਰਚ ਕਰਨ ਦੀਆਂ ਵਚਨਬੱਧਤਾਵਾਂ ਨੂੰ ਅੱਗੇ ਵਧਾਇਆ। ਕੰਜ਼ਰਵੇਟਿਵਾਂ ਕੋਲ ਵੀ 2015 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ-ਪੂਰਵ ਖਰਚੇ ਸਨ ਜਿਨ੍ਹਾਂ ਨੇ ਉਸ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਦੇ ਆਖਰੀ ਹਫ਼ਤੇ ਵਿੱਚ 430 ਚੈੱਕ ਵੰਡੇ ਸਨ ਜੋ ਕੁੱਲ $2.7 ਬਿਲੀਅਨ ਸਨ। 2015 ਦੀਆਂ ਚੋਣਾਂ ਦੇ ਨਤੀਜੇ ਵਜੋਂ ਲਿਬਰਲ ਬਹੁਮਤ ਵਾਲੀ ਸਰਕਾਰ ਬਣੀ।

ਚਾਰ ਸਾਲ ਲੰਬੀ 44ਵੀਂ ਸੰਸਦ ਲਈ, ਲਿਬਰਲ ਸੰਸਦ ਮੈਂਬਰਾਂ ਨੇ 22,290 ਪ੍ਰੋਜੈਕਟਾਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਫੈਡਰਲ ਫੰਡ ਪ੍ਰਾਪਤ ਹੋਏ ਸਨ ਜਾਂ ਪ੍ਰਾਪਤ ਹੋਣ ਵਾਲੇ ਸਨ। ਉਨ੍ਹਾਂ ਪ੍ਰੋਜੈਕਟਾਂ ਲਈ ਸੰਯੁਕਤ ਫੈਡਰਲ ਫੰਡਿੰਗ ਵਚਨਬੱਧਤਾ ਕੁੱਲ $110 ਬਿਲੀਅਨ ਤੋਂ ਕੁਝ ਵੱਧ ਸੀ।